(ਦੇਸ਼ ਪੰਜਾਬ )
ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਖਾਸ ਦਿਨ ਹੈ। ਮੈਂ ਆਪਣੇ ਮਾਤਾ ਪਿਤਾ ਨਾਲ ਬਚਪਨ ਤੋਂ ਹੀ ਕਨੇਡਾ ਵਿੱਚ ਰਹਿੰਦੀ ਹਾਂ। ਪਰ ਮੇਰੇ ਚਾਚਾ ਚਾਚੀ ਪਿੰਡ ਵਿੱਚ ਰਹਿੰਦੇ ਹਨ ਅਤੇ ਮੇਰੇ ਦਾਦਾ ਦਾਦੀ ਜੀ ਵੀ ਸਾਡੇ ਨਾਲ ਰਹਿੰਦੇ ਹਨ ਜੋ ਕਿ ਸਾਨੂੰ ਸਾਡੇ ਪੰਜਾਬ ਦੇ ਇਸ ਬਾਰੇ ਦੱਸਦੇ ਹਨ ਉਹਨਾਂ ਬਾਰੇ ਇਤਿਹਾਸ ਬਾਰੇ ਦੱਸਦੇ ਹਨ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਂਕ ਹੈ ਕਿ ਮੈਂ ਆਪਣੇ ਦੇਸ਼ ਪੰਜਾਬ ਵਿੱਚ ਜਾਵਾਂ ਉਹਨੂੰ ਦੇਖਾਂ ਉਥੋਂ ਦੇ ਇਤਿਹਾਸਿਕ ਸਥਾਨਾਂ ਤੇ ਜਾ ਕੇ ਉਹਨਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਾਂ ਪਰ ਮੇਰੇ ਪਿਤਾ ਜੀ ਦਾ ਕਨੇਡਾ ਵਿੱਚ ਕੰਮ ਹੋਣ ਕਾਰਨ ਉਹ ਸਾਨੂੰ ਪੰਜਾਬ ਕਦੇ ਲੈ ਕੇ ਹੀ ਨਹੀਂ ਗਏ ਮੈਂ ਅਤੇ ਮੇਰੀ ਛੋਟੀ ਭੈਣ ਅਸੀਂ ਮੇਰੇ ਪਿਤਾ ਜੀ ਨੂੰ ਬਹੁਤ ਕਹਿੰਦੇ ਹਾਂ ਕਿ ਸਾਨੂੰ ਪੰਜਾਬ ਲੈ ਕੇ ਜਾਣ ਉਹ ਸਾਨੂੰ ਹਰ ਵਾਰ ਕਹਿੰਦੇ ਹਨ ਕਿ ਤੁਹਾਨੂੰ ਪੰਜਾਬ ਦਿਖਾਵਾਂਗੇ ਪਰ ਉਹ ਸਾਨੂੰ ਅਜੇ ਤੱਕ ਕਦੇ ਵੀ ਲੈ ਕੇ ਨਹੀਂ ਗਏ ਮੇਰੇ ਦਾਦਾ ਦਾਦੀ ਜੀ ਸਾਨੂੰ ਪੰਜਾਬ ਬਾਰੇ ਬਹੁਤ ਕੁਝ ਦੱਸਦੇ ਹਨ ਸਾਨੂੰ ਦਾਦਾ ਦਾਦੀ ਜੀ ਤੋਂ 50 ਬਾਰੇ ਗੱਲਾਂ ਕਰਨ ਦਾ ਬਹੁਤ ਸ਼ੌਂਕ ਹੈ ਅਸੀਂ ਆਪਣਾ ਜਿਆਦਾਤਰ ਸਮਾਂ ਆਪਣੇ ਦਾਦਾ ਦਾਦੀ ਜੀ ਨਾਲ ਹੀ ਬਿਤਾਉਂਦੇ ਹਾਂ।
ਇੱਕ ਦਿਨ ਅਸੀਂ ਸਾਡੇ ਪਿਤਾ ਜੀ ਨੂੰ ਦੁਬਾਰਾ ਫਿਰ ਤੋਂ ਕਿਹਾ ਕਿ ਸਾਨੂੰ ਪੰਜਾਬ ਦਿਖਾਉਣ ਲੈ ਕੇ ਜਾਣ ਤਾਂ ਸਾਡੇ ਪਿਤਾ ਜੀ ਨੇ ਸਾਨੂੰ ਕਿਹਾ ਕਿ ਜਦੋਂ ਤੁਹਾਡੀ ਦੋਵਾਂ ਦੀ ਪੜ੍ਹਾਈ ਪੂਰੀ ਹੋ ਗਈ ਤਾਂ ਤੁਹਾਨੂੰ ਦੋਨਾਂ ਨੂੰ ਅਸੀਂ ਪੰਜਾਬ ਲੈ ਕੇ ਚੱਲਾਂਗੇ ਅਤੇ ਆਪਾਂ ਫਿਰ ਉੱਥੇ ਪੰਜਾਬ ਵਿੱਚ ਹੀ ਰਹਾਂਗੇ ਇਹ ਸੁਣ ਕੇ ਮੈਂ ਤੇ ਮੇਰੀ ਛੋਟੀ ਭੈਣ ਬਹੁਤ ਖੁਸ਼ ਹੋ ਗਏ ਕੁਝ ਕੁ ਸਾਲਾਂ ਬਾਅਦ ਮੇਰੀ ਭੈਣ ਦੀ ਪੜ੍ਹਾਈ ਵੀ ਪੂਰੀ ਹੋ ਗਈ ਪਰ ਸਾਡੇ ਪਿਤਾ ਜੀ ਨੇ ਸਾਡੇ ਨਾਲ ਪੰਜਾਬ ਜਾਣ ਬਾਰੇ ਕੋਈ ਗੱਲ ਨਹੀਂ ਕੀਤੀ ਉਸ ਤੋਂ ਬਾਅਦ ਸਾਡੇ ਪਿਤਾ ਜੀ ਕੰਮ ਦੇ ਸਿਲਸਿਲੇ ਵਿੱਚ ਘਰ ਤੋਂ ਬਾਹਰ ਰਹਿਣ ਲੱਗ ਪਏ। ਇੱਕ ਦਿਨ ਮੈਂ ਤੇ ਮੇਰੀ ਛੋਟੀ ਭੈਣ ਅਸੀਂ ਆਪਣੇ ਦਾਦਾ ਦਾਦੀ ਜੀ ਕੋਲ ਰਾਤ ਨੂੰ ਬੈਠੇ ਉਹਨਾਂ ਨੇ ਸਾਨੂੰ ਪੰਜਾਬ ਬਾਰੇ ਦੱਸਿਆ ਕਿ ਪੰਜਾਬ ਸਿਰਫ ਇੱਕ ਨਾਮ ਨਹੀਂ ਹੈ ਉਹ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ਪੰਜ+ਆਬ ਪੰਜਾਬ ਦਾ ਸ਼ਬਦ ਦੀ ਅਰਥ ਇਹ ਹੈ ਕਿ ਪੰਜ ਦਰਿਆਵਾਂ ਦੀ ਧਰਤੀ ਉਹਨਾਂ ਨੇ ਸਾਨੂੰ ਦੱਸਿਆ ਕਿ 1947 ਦੀ ਵੰਡ ਤੋਂ ਪਹਿਲਾਂ ਪੰਜਾਬ ਵਿੱਚ ਪੰਜ ਦਰਿਆ ਵਹਿੰਦੇ ਸਨ ਪਰ ਹੁਣ ਪੰਜਾਬ ਵਿੱਚ ਸਿਰਫ ਤਿੰਨ ਦਰਿਆ ਬਹਿੰਦੇ ਹਨ 1947 ਦੀ ਵੰਡ ਤੋਂ ਬਾਅਦ ਦੋ ਦਰਿਆ ਪਾਕਿਸਤਾਨ ਵਿੱਚ ਅਤੇ ਤਿੰਨ ਦਰਿਆ ਪੰਜਾਬ ਵਿੱਚ ਆਵੇ ਮੇਰੇ ਦਾਦਾ ਜੀ ਨੇ ਦੱਸਿਆ ਕਿ 1947 ਵਿੱਚ ਬਹੁਤ ਘਮਸਾਨ ਯੁੱਧ ਹੋਇਆ ਜਿਸ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਮੌਤਾਂ ਹੋਈਆਂ 1947 ਵਿੱਚ ਜੋ ਸਾਨੂੰ ਆਜ਼ਾਦੀ ਮਿਲੀ ਸੀ ਉਸ ਆਜ਼ਾਦੀ ਤੇ ਬਦਲੀ ਲੱਖਾਂ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਜਦ ਉਹ ਸਾਨੂੰ ਇਸ ਬਾਰੇ ਦੱਸ ਰਹੇ ਸਨ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਜੂ ਆ ਗਏ ਮੇਰੇ ਦਾਦਾ ਦਾਦੀ ਜੀ ਬਹੁਤ ਭਾਵੁਕ ਹੋ ਗਏ ਉਹਨਾਂ ਨੇ ਸਾਨੂੰ ਦੱਸਿਆ ਕਿ ਪੰਜਾਬ ਸਭ ਤੋਂ ਸੋਹਣਾ ਦੇਸ ਹੈ ਦਾਦੀ ਜੀ ਨੇ ਸਾਨੂੰ ਦੱਸਿਆ ਕਿ ਪੰਜਾਬ ਨੂੰ ਚੜਦਾ ਪੰਜਾਬ ਵੀ ਕਿਹਾ ਜਾਂਦਾ ਹੈ 1947 ਦੀ ਵੰਡ ਤੋਂ ਬਾਅਦ ਜਦੋਂ ਪੰਜਾਬ ਦੇ ਦੋ ਟੁਕਰੇ ਹੋਏ ਸੀ।
ਤਾਂ ਇੱਕ ਪਾਸੇ ਚੜਦਾ ਪਿਆ ਤੇ ਇੱਕ ਪਾਸੇ ਲਹਿੰਦਾ ਪੰਜਾਬ ਸੀ ਦਾਦਾ ਜੀ ਨੇ ਸਾਨੂੰ ਦੱਸਿਆ ਕਿ ਪੰਜਾਬ ਨੂੰ ਸ਼ਹੀਦਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਉਹਨਾਂ ਨੇ ਸਾਨੂੰ ਪੰਜਾਬ ਦੇ ਕੁਝ ਇਤਿਹਾਸਿਕ ਸਥਾਨਾਂ ਬਾਰੇ ਵੀ ਦੱਸਿਆ ਜਿਵੇਂ ਕਿ ਹਰਿਮੰਦਰ ਸਾਹਿਬ ਜੋ ਅੰਮ੍ਰਿਤਸਰ ਵਿਖੇ ਸਥਿਤ ਹੈ ਦਾਦਾ ਜੀ ਨੇ ਸਾਨੂੰ ਸ਼੍ਰੀ ਅਨੰਦਪੁਰ ਸਾਹਿਬ ਬਾਰੇ ਵੀ ਦੱਸਿਆ ਉਹਨਾਂ ਨੇ ਦੱਸਿਆ ਕਿ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1666 ਈਸਵੀ ਵਿੱਚ ਸਿੱਖ ਪੰਥ ਦੀ ਸਿਰਜਣਾ ਕੀਤੀ ਸ੍ਰੀ ਗੁਰੂ ਅਨੰਦਪੁਰ ਸਾਹਿਬ ਨੂੰ ਸਿੱਖਾਂ ਦਾ ਘਰ ਵੀ ਕਹਿ ਦਿੰਦੇ ਹਨ ਸਾਡੇ ਦਾਦਾ ਦਾਦੀ ਜੀ ਅਤੇ ਸਾਡਾ ਪਰਿਵਾਰ ਸਿੱਖੀ ਨਾਲ ਜੁੜਿਆ ਹੋਇਆ ਹੈ ਉਹਨਾਂ ਨੇ ਸਾਨੂੰ ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸੀਆਂ ਸਾਡੇ ਚਾਚਾ ਚਾਚੀ ਜੀ ਪੰਜਾਬ ਤੋਂ ਸਾਨੂੰ ਖੋਏ ਦੀਆਂ ਪਿੰਨੀਆਂ ਬਣਾ ਕੇ ਭੇਜਦੇ ਸਨ ਹੁਣ ਹੁਣ ਜਿਵੇਂ ਜਿਵੇਂ ਸਾਨੂੰ ਸਾਡੇ ਦਾਦਾ ਦਾਦੀ ਜੀ ਪੰਜਾਬ ਬਾਰੇ ਦੱਸ ਰਹੇ ਸਨ ਦਿਲ ਚ ਹੋਰ ਉਤਸਾਹ ਪੈਦਾ ਹੋ ਰਿਹਾ ਸੀ ਕਿ ਅਸੀਂ ਪੰਜਾਬ ਜਾਰੀ ਅਤੇ ਇਸ ਪੰਜਾਬ ਨੂੰ ਦੇਖੀਏ ਸਾਡਾ ਸਾਰਾ ਬਚਪਨ ਹੀ ਕੈਨੇਡਾ ਵਿੱਚ ਗੁਜਰਿਆ ਹੈ ਕਿਉਂਕਿ ਮੇਰੇ ਪਿਤਾ ਜੀ ਪੜ੍ਹਾਈ ਤੋਂ ਬਾਅਦ ਆਪਣਾ ਕੰਮ ਕਰਨ ਲਈ ਕਨੇਡਾ ਵਿੱਚ ਸ਼ਿਫਟ ਹੋ ਗਏ ਜਿਸ ਕਾਰਨ ਅਸੀਂ ਸਾਡਾ ਜਨਮ ਸਾਡੀ ਪੜ੍ਹਾਈ ਸਭ ਕੁਝ ਕਨੇਡਾ ਵਿੱਚ ਹੀ ਹੋਇਆ ਪਰ ਸਾਡੇ ਦਾਦਾ ਸਾਨੂੰ ਲੱਗਦਾ ਹੈ ਕਿ ਕਨੇਡਾ ਸਾਡੇ ਲਈ ਇਨਾ ਵਧੀਆ ਨਹੀਂ ਹੈਗਾ ਜਿੰਨਾ ਕੁ ਸਾਡੇ ਲਈ ਪੰਜਾਬ ਹ ਪੰਜਾਬ ਵਿੱਚ ਸਾਨੂੰ ਖੇਤੀਬਾੜੀ ਉਥੋਂ ਦੇ ਵਿਰਸੇ ਦਾ ਉਥੋਂ ਦੇ ਪਹਿਰਾਵੇ ਦਾ ਸਭ ਕੁਝ ਬਾਰੇ ਪਤਾ ਲੱਗਦਾ ਹੈ ਜੋ ਕਿ ਸਾਨੂੰ ਹੁਣ ਕਨੇਡਾ ਵਿੱਚ ਸਾਡੇ ਦਾਦਾ ਦਾਦੀ ਵੀ ਦੱਸ ਰਹੇ ਸਨ ਅਸੀਂ ਗੱਲਾਂ ਕਰ ਹੀ ਰਹੇ ਸਨ ਸਾਂ ਕਿ ਰਾਤ ਬਹੁਤ ਹੋ ਗਈ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ ਕਦ ਇਨਾ ਵਕਤ ਗੁਜਰ ਗਿਆ ਸਾਨੂੰ ਗੱਲਾਂ ਕਰਦੇ ਕਰਦੇ ਫਿਰ ਮੇਰੇ ਦਾਦਾਦੀ ਜੀ ਨੇ ਸਾਨੂੰ ਕਿਹਾ ਕਿ ਹੁਣ ਤੁਸੀਂ ਸੋ ਜਾਓ ਫਿਰ ਜਦੋਂ ਅਸੀਂ ਆਪਣੇ ਕੰਮ ਚ ਸੋ ਗਏ ਤਾਂ ਅੱਜ ਸਵੇਰ ਅਸੀਂ ਦੇਖਿਆ ਕਿ ਸਾਡੇ ਪਿਤਾ ਜੀ ਸਾਡੇ ਲਈ ਇੱਕ ਬਹੁਤ ਹੀ ਵਧੀਆ ਸੋਹਣਾ ਸਰਪਰਾਈਜ ਲੈ ਕੇ ਤਿਆਰ ਸੀ।
ਉਹ ਸਰਪਰਾਈਜ ਇਹ ਸੀ ਕਿ ਅਸੀਂ ਸਾਡੇ ਪੂਰਾ ਪਰਿਵਾਰ ਪੰਜਾਬ ਵਾਪਸ ਜਾ ਰਹੇ ਹਾਂ। ਸਾਨੂੰ ਇਹ ਪਤਾ ਲੱਗਿਆ ਕਿ ਉਹ ਇੰਨੇ ਦਿਨਾਂ ਦੇ ਜੋ ਕੰਮ ਕਰ ਰਹੀ ਸੀ ਉਹ ਆਪਣਾ ਐਕਸਟਰਾ ਕੰਮ ਕਰਕੇ ਪੰਜਾਬ ਜਾਣ ਦੀ ਤਿਆਰੀ ਕਰ ਰਹੀ ਸੀ। ਸਾਨੂੰ ਜਦੋਂ ਪਤਾ ਲੱਗਾ ਕਿ ਅਸੀਂ ਪੰਜਾਬ ਜਾਣਾ ਹੈ ਤਾਂ ਸਾਨੂੰ ਬਹੁਤ ਜਿਆਦਾ ਖੁਸ਼ੀ ਹੋ ਮੇਰੇ ਦਾਦਾ ਦਾਦੀ ਜੀ ਬਹੁਤ ਖੁਸ਼ ਹੋਏ ਸਨ ਫਿਰ ਸਾਡੇ ਪਿਤਾ ਜੀ ਨੇ ਸਾਨੂੰ ਕਿਹਾ ਕਿ ਤੁਸੀਂ ਆਪਣਾ ਸਮਾਨ ਪੈਕ ਕਰ ਲਓ ਤਾਂ ਮੈਂ ਤੇ ਭੈਣ ਨੇ ਆਪਣਾ ਸਮਾਨ ਪੈਕ ਕੀਤਾ ਤੇ ਅਸੀਂ ਤੇ ਰਿਪੋਰਟ ਵੱਲ ਤੁਰ ਪਏ ਏਅਰਪੋਰਟ ਤੇ ਜਾ ਕੇ ਅਸੀਂ ਆਪਣੀ ਟਿਕਟ ਦਿਖਾਈ ਅਤੇ ਐਰੋਪਲੇਨ ਵਿੱਚ ਬੈਠ ਗਏ ਤਿੰਨ ਘੰਟਿਆਂ ਦੇ ਸਫਰ ਤੋਂ ਬਾਅਦ ਤਿੰਨ ਘੰਟਿਆਂ ਦੇ ਸਬਰ ਤੋਂ ਬਾਅਦ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਪੈਰ ਰੱਖਿਆ ਉਥੋਂ ਦੀ ਮਿੱਟੀ ਦੀ ਖੁਸ਼ਬੂ ਸਾਡੇ ਨੂੰ ਝੂਰ ਤੇ ਅਸੀਂ ਪੰਜਾਬ ਨੂੰ ਦੇਖ ਕੇ ਬਹੁਤ ਜਿਆਦਾ ਖੁਸ਼ ਹੋ ਮੇਰੇ ਦਾਦਾ ਦਾਦੀ ਜੀ ਵੀ ਬਹੁਤ ਖੁਸ਼ ਸਨ ਉਹਨਾਂ ਨੇ ਸਾਨੂੰ ਸਭ ਤੋਂ ਪਹਿਲਾਂ ਪਿੰਡ ਨਹੀਂ ਦਿਖਾਇਆ ਸਗੋਂ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਪਹਿਲਾਂ ਤੁਹਾਨੂੰ ਹਰਿਮੰਦਰ ਸਾਹਿਬ ਲੈ ਕੇ ਚਲਾਂਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਹਰਿਮੰਦਰ ਸਾਹਿਬ ਜੋ ਹੈ ਉਹ ਪੂਰਾ ਦਾ ਪੂਰਾ ਸੋਨੇ ਦਾ ਬਣਿਆ ਹੋਇਆ ਹੈ। ਅਸੀਂ ਇਹ ਸੁਣ ਕੇ ਬਹੁਤ ਚ ਹੈਰਾਨ ਹੋਏ ਉਸ ਤੋਂ ਬਾਅਦ ਅਸੀਂ ਗੱਡੀ ਬੁੱਕ ਕਰਵਾ ਕੇ ਜਦੋਂ ਹਰਿਮੰਦਰ ਸਾਹਿਬ ਵੱਲ ਤੁਰ ਪਏ ਤਾਂ ਤਾਂ ਅਸੀਂ ਰਸਤੇ ਵਿੱਚ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇਖੇ ਉਹ ਗੁਰਦੁਆਰੇ ਬਹੁਤ ਹੀ ਸੋਹਣੇ ਬਣੇ ਹੋਏ ਸਨ ਜਦੋਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਉੱਥੇ ਬਹੁਤ ਜਿਆਦਾ ਸੰਗਤ ਸੀ ਸਾਨੂੰ ਦਾਦਾ ਦਾਦੀ ਨੇ ਦੱਸਿਆ ਕਿ ਇੱਥੇ ਹਰ ਵਾਰ ਇਦਾਂ ਹੀ ਸੰਗਤ ਆਉਂਦੀ ਹੈ ਅਤੇ ਮੱਥਾ ਟੇਕਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਪਰ ਅੱਜ ਤੱਕ ਇਥੇ ਮੱਥਾ ਟੇਕ ਕੇ ਬਿਨਾ ਕੋਈ ਵੀ ਨਹੀਂ ਮੁੜਿਆ ਜਦੋਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਗਏ ਤਾਂ ਸਾਨੂੰ ਦੇਖ ਕੇ ਬਹੁਤ ਹੈਰਾਨੀ ਹੋਈ ਗਈ ਲੇਕਿਨ ਮੰਤਰ ਸਾਹਿਬ ਸੱਚ ਉੱਚੀ ਹੀ ਸਾਰਾ ਦਾ ਸਾਰਾ ਸੋਨੇ ਦਾ ਬਣਿਆ ਹੋਇਆ ਹੈ ਮੈਂ ਅਤੇ ਮੇਰਾ ਭਰਾ ਬਹੁਤ ਹੈਰਾਨ ਹੋਏ ਉਸ ਤੋਂ ਬਾਅਦ ਜਦੋਂ ਅਸੀਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਲਏ ਫਿਰ ਅਸੀਂ ਲੰਗਰ ਹਾਲ ਵਿੱਚ ਜਾ ਕੇ ਲੰਗਰ ਛਕਿਆ ਜੋ ਕਿ ਸਾਨੂੰ ਬਹੁਤ ਹੀ ਸਵਾਦ ਲੱਗਿਆ ਇਨਾ ਸਵਾਦ ਖਾਣਾ ਅਸੀਂ ਅੱਜ ਤੱਕ ਕਦੇ ਵੀ ਨਹੀਂ ਖਾਦਾ ਸੀ ਜਿੰਨਾ ਸਵਾਦ ਖਾਣਾ ਸਾਨੂੰ ਲੰਗਰ ਵਿੱਚ ਲੱਗਿਆ ਉਸ ਤੋਂ ਬਾਅਦ ਸਨ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਘੁਮੇ ਫਿਰ ਸ਼ਾਮ ਪੈ ਗਈ ਫਿਰ ਅਸੀਂ ਸ਼ਾਮ ਨੂੰ ਘਰ ਨੂੰ ਚੱਲ ਪਏ ਜਦੋ ਅਸੀਂ ਆਪਣੇ ਪਿੰਡ ਵਿੱਚ ਬੜੇ ਤਾਂ ਉਥੋਂ ਇਹ ਬਹੁਤ ਸਾਰੇ ਲੋਕ ਮੇਰੇ ਪਿਤਾ ਜੀ ਅਤੇ ਦਾਦਾ ਜੀ ਨੂੰ ਉਹਨਾਂ ਨੂੰ ਖੜਾ ਕੇ ਉਹਨਾਂ ਦਾ ਹਾਲ ਚਾਲ ਪੁੱਛ ਰਹੇ ਸਨ ਜਦਕਿ ਇਦਾਂ ਦੀ ਕੋਈ ਚੀਜ਼ ਅਸੀਂ ਅੱਜ ਤੱਕ ਕਨੇਡਾ ਵਿੱਚ ਨਹੀਂ ਦੇਖੀ ਸੀ ਪੰਜਾਬ ਸੱਚੀ ਸਭ ਤੋਂ ਅਲੱਗ ਹੈ ਸਾਨੂੰ ਪੰਜਾਬ ਵਿੱਚ ਆਵਾਂਗੇ ਬਹੁਤ ਵਧੀਆ ਲੱਗਿਆ ਤੇ ਅਸੀਂ ਬਹੁਤ ਜਿਆਦਾ ਖੁਸ਼ ਵੀ ਸੀ ਜਦੋਂ ਅਸੀਂ ਘਰ ਪਹੁੰਚੇ ਤਾਂ ਸਾਡੇ ਚਾਚਾ ਚਾਚੀ ਜੀ ਨੇ ਸਾਡਾ ਬਹੁਤ ਹੀ ਵਧੀਆ ਸਵਾਗਤ ਕੀਤਾ ਮੇਰੇ ਪਿਤਾ ਜੀ ਆਪਣੇ ਘਰ ਨੂੰ ਦੇ ਕੇ ਬਹੁਤ ਭਾਵਕ ਹੋ ਗਏ ਕਿਉਂਕਿ ਉੱਥੇ ਉਹਨਾਂ ਦੀ ਬਹੁਤ ਸਾਰੀਆਂ ਜਿਆਦਾ ਜਿਹੜੀਆਂ ਹੋਈਆਂ ਸਨ।
ਮੇਰੇ ਦਾਦਾ ਦਾਦੀ ਟੀਵੀ ਬਹੁਤ ਖੁਸ਼ ਹੋਏ ਕਿ ਉਹ ਆਪਣੇ ਘਰ ਵਿੱਚੋਂ ਵਾਪਸ ਆ ਗਏ ਫਿਰ ਅਸੀਂ ਆਪਣੇ ਚਾਚਾ ਜੀ ਨਾਲ ਖੇਤਾਂ ਵਿੱਚ ਗਏ ਅਤੇ ਉਹਨਾਂ ਨੇ ਸਾਨੂੰ ਖੇਤਾਂ ਬਾਰੇ ਦੱਸਿਆ ਸਾਡੀ ਚਾਚੀ ਨੇ ਸਾਡੇ ਲਈ ਬਹੁਤ ਤਰਹਾਂ ਦੇ ਪਕਵਾਨ ਬਣਾਏ ਹੋਏ ਸਨ ਜੋ ਕਿ ਅਸੀਂ ਸਾਰੇ ਹੀ ਪਹਿਲੀ ਵਾਰ ਖਾ ਰਹੇ ਸਾਂ ਉਸ ਤੋਂ ਬਾਅਦ ਸਾਨੂੰ ਸਾਡੇ ਦਾਦਾ ਦਾਦੀ, ਚਾਚਾ ਚਾਚੀ ਤੇ ਮਾਤਾ ਪਿਤਾ ਨੇ ਸਾਨੂੰ ਦੱਸਿਆ ਕਿ ਪੰਜਾਬ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਦਿਵਾਲੀ ਪੰਜਾਬ ਵਿੱਚ ਜਿਆਦਾ ਮਨਾਏ ਜਾਂਦੇ ਹਨ ਨਾ ਤੇ ਬਾਹਰਲੇ ਦੇਸ਼ਾਂ ਵਿੱਚ ਬਾਹਰਲੇ ਦੇਸ਼ਾਂ ਵਿੱਚ ਅਸੀਂ ਇਦਾਂ ਦਾ ਕੁਝ ਸੁਣਿਆ ਵੀ ਨਹੀਂ ਸੀ ਦਿਵਾਲੀ ਅਤੇ ਸਹਿਰਾ ਅਸਲੀ ਬਸ ਘਰ ਵਿੱਚ ਬੈਠੇ ਹੀ ਬਤਾ ਦਿੰਦੇ ਸਾਂ ਪਰ ਸਾਨੂੰ ਉਹਨਾਂ ਨੇ ਦੱਸਿਆ ਕਿ ਦੀਵਾਲੀ ਤੇ ਅਸੀਂ ਬਹੁਤ ਸਾਰਾ ਇੰਜੋਏ ਕਰਦੇ ਹਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਦੁਕਾਨਾਂ ਸੱਜਣਾ ਹੁੰਦੀਆਂ ਹਨ ਗੁਰਦੁਆਰਾ ਸਾਹਿਬ ਵਿੱਚ ਜੀਵੇ ਲਗਾਉਂਦੇ ਹਾਂ ਅਤੇ ਬਹੁਤ ਕੁਝ ਕਰਦੇ ਅਸੀਂ ਸਾਰੇ ਉਹ ਚਾਹ ਪੂਰੇ ਕਰਾਂਗੇ ਜੋ ਕਿ ਅਸੀਂ ਕਿੰਨੇ ਸਾਲਾਂ ਤੋਂ ਪੂਰੇ ਕਰਨਾ ਚਾਹੁੰਦੇ ਸਾਂ ਮੇਰੀ ਰਾਤੀ ਜੀ ਨੇ ਸਾਨੂੰ ਪੰਜਾਬ ਦੇ ਬਹੁਤ ਪਕਵਾਨਾਂ ਬਾਰੇ ਦੱਸਿਆ ਪਰ ਉਹਨਾਂ ਵਿੱਚੋਂ ਮੈਨੂੰ ਸਭ ਦਾ ਮੇਰਾ ਪਸੰਦੀਦਾ ਦਾ ਪਕਵਾਨ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਸੀ ਮੇਰੀ ਦਾਦੀ ਜੀ ਨੇ ਸਾਨੂੰ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਆਪਣੇ ਹੱਥਾਂ ਨਾਲ ਬਣਾ ਕੇ ਖਵਾਇਆ ਖਾਣਾ ਖਾਣ ਤੋਂ ਬਾਅਦ ਮੇਰੇ ਦਰਦ ਦਾਦੀ ਜੀ ਮੰਮੀ ਡੈਡੀ ਚਾਚਾ ਜੀ ਅਸੀਂ ਅਤੇ ਮੇਰੇ ਚਾਚਾ ਚਾਚੀ ਜੀ ਅਸੀਂ ਸਾਰਿਆਂ ਨੇ ਬਹੁਤ ਗੱਲਾਂ ਕੀਤੀਆਂ ਉਸ ਤੋਂ ਬਾਅਦ ਅਸੀਂ ਰਾਤ ਨੂੰ ਸੌਂ ਗਏ ਫਿਰ ਸਵੇਰੇ ਜਦੋਂ ਅਸੀਂ ਇਥੇ ਤਾਂ ਮੈਂ ਪੰਜਾਬ ਜੀ ਬਹੁਤ ਹੀ ਸਵੇਰ ਦੇਖੀ ਸਵੇਰੇ ਸਵੇਰੇ ਮੁਰਗਾ ਬਾਂਗ ਦਿੰਦਾ ਸੀ ਅਤੇ ਸਵੇਰੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਸਾਡੇ ਕਮਰੇ ਵਿੱਚ ਪੈਂਦੀਆਂ ਸੀ ਮੇਰੇ ਪਿਤਾ ਜੀ ਅਤੇ ਚਾਚਾ ਜੀ ਖੇਤਾਂ ਨੂੰ ਗਏ ਹੋਏ ਸਨ ਚਾਚੀ ਜੀ ਤੇ ਮੇਰੀ ਮੰਮੀ ਜੀ ਖਾਣਾ ਬਣਾ ਰਹੇ ਸਨ ਘਰ ਵਿੱਚ ਬਹੁਤ ਰੌਣਕ ਲੱਗੀ ਹੋਈ ਸੀ ਮੰਮੀ ਫਿਰ ਅਸੀਂ ਸਾਰਿਆਂ ਨੇ ਸੋਚਿਆ ਕਿ ਅੱਜ ਅਸੀਂ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਉੱਥੇ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਆਵਾਂਗੇ ਸਵੇਰੇ 10 ਵਜੇ ਤੁਰ ਪਏ ਅਤੇ ਉੱਥੇ ਜਾਂਦਿਆਂ ਅਸੀਂ ਸਭ ਤੋਂ ਪਹਿਲਾਂ ਗੁਰੂ ਘਰ ਦੇ ਦਰਸ਼ਨ ਕੀਤੇ ਆ ਤੇ ਇਧਰ ਲੰਗਰ ਹਾਲ ਚ ਲੰਗਰ ਛਕਿਆ ਅਸੀਂ ਬਹੁਤ ਸਾਰੀਆਂ ਜਗਾਵਾਂ ਤੇ ਗਏ ਲੰਬੇ ਸਫਰ ਕਰ ਅਸੀਂ ਘਰੇ ਆਣ ਕੇ ਸੋ ਗਏ ਉਸ ਦਿਨ ਮੈਨੂੰ ਬਹੁਤ ਹੀ ਸਕੂਨ ਦੀ ਕਿਉਂਕਿ ਮੇਰੀਆਂ ਦੋ ਰਾਤਾਂ ਪੰਜਾਬ ਵਿੱਚ ਕਿਵੇਂ ਗੁਜ਼ਰ ਗਈਆਂ ਮੈਨੂੰ ਪਤਾ ਹੀ ਨਹੀਂ ਲੱਗਿਆ ਤੇ ਮੈਂ ਪੰਜਾਬ ਵਿੱਚ ਬਹੁਤ ਹੀ ਵਧੀਆ ਮਹਿਸੂਸ ਕਰ ਰਹੀ ਸੀ ਅਤੇ ਮੇਰੇ ਦਾਦਾ ਦਾਦੀ ਜੀ ਅਤੇ ਮਾਤਾ ਪਿਤਾ ਸਾਡੇ ਤੋਂ ਵੀ ਜਿਆਦਾ ਖੁਸ਼ ਸਨ ਜਦੋਂ ਉਹਨਾਂ ਨੇ ਪੰਜਾਬ ਵਿੱਚ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਸੀ ਤਾਂ ਮੇਰੇ ਦਾਦਾ ਦਾਦੀ ਜੀ ਤੇ ਚਿਹਰੇ ਦੀ ਜੋ ਮੁਸਕਾਨ ਸੀ ਉਹਨਾਂ ਦੇ ਚਿਹਰੇ ਦੀ ਖੁਸ਼ੀ ਉਹਨਾਂ ਦੀ ਖੁਸ਼ੀ ਦੀ ਕਦੇ ਵੀ ਮਿਸ ਨਹੀਂ ਕਰ ਸਕਦੀ ਮੇਰੇ ਦਾਦਾ ਦਾਦੀ ਮੇਰੇ ਮਾਤਾ ਪਿਤਾ ਨੂੰ ਕੁਝ ਦੇਖ ਕੇ ਮੈਂ ਬਹੁਤ ਖੁਸ਼ ਹੋਈ ਅਤੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ|
ਕਹਾਣੀ ਸਾਹਿਤ ਸਿਰਜਣ ਮੁਕਾਬਲੇ ਵਿੱਚੋ ਦੂਸਰੀ ਪੋਜੀਸਨ ਗਾਈਡ
ਅਧਿਆਪਕ ਗਗਨਦੀਪ ਸਿੰਘ
ਖੁਸ਼ਪ੍ਰੀਤ ਕੌਰ
(ਕਲਾਸ 10ਵੀਂ ਸ. ਹ. ਸਕੂਲ ਤਕੀਪੁਰ ਜਿਲ੍ਹਾ ਸੰਗਰੂਰ)
Leave a Reply